Skip to main content

Microsoft ਵਿੱਚ ਗੋਪਨੀਯਤਾ

ਤੁਹਾਡਾ ਡੇਟਾ, ਅਤੇ ਆਪਣੇ ਅਨੁਭਵ ਨੂੰ ਵਧਾਉਣਾ ਤੁਹਾਡੇ ਨਿਯੰਤਰਣ ਵਿੱਚ ਹੁੰਦਾ ਹੈ।

Microsoft ਵਿੱਚ, ਸਾਡਾ ਉਦੇਸ਼ ਇਸ ਗ੍ਰਹਿ ਉੱਤੇ ਹਰ ਵਿਅਕਤੀ ਅਤੇ ਹਰ ਸੰਸਥਾ ਨੂੰ ਆਪਣੇ ਵੱਧ ਤੋਂ ਵੱਧ ਉਦੇਸ਼ਾਂ ਨੂੰ ਹਾਸਲ ਕਰਨ ਦੇ ਯੋਗ ਬਣਾਉਣਾ ਹੈ। ਅਜਿਹਾ ਕਰਨ ਲਈ ਅਸੀਂ, ਸੂਝਵਾਨ ਬੱਦਲ ਬਣਾ ਰਹੇ ਹਾਂ, ਉਤਪਾਦਕਤਾ ਅਤੇ ਵਪਾਰਕ ਪ੍ਰਕਿਰਿਆਵਾਂ ਨੂੰ ਸੁਧਾਰ ਰਹੇ ਹਾਂ, ਅਤੇ ਕੰਪਿਊਟਿੰਗ ਨੂੰ ਹੋਰ ਵਿਆਕਤੀਗਤ ਬਣਾ ਰਹੇ ਹਾਂ। ਇਸ ਸਭ ਦੇ ਵਿੱਚ, ਅਸੀਂ ਗੋਪਨੀਯਤਾ ਦੀ ਉਸੇ ਮਹੱਤਵ ਨੂੰ ਬਣਾ ਕੇ ਰੱਖਾਂਗੇ ਅਤੇ ਤੁਹਾਨੂੰ ਤੁਹਾਡੇ ਡੇਟਾ ਨੂੰ ਨਿਯੰਤਰਣ ਵਿੱਚ ਰੱਖਣ ਦੀ ਯੋਗਤਾ ਦੀ ਰੱਖਿਆ ਕਰਾਂਗੇ।

ਇਸ ਦੀ ਸ਼ੁਰੂਆਤ ਇਹ ਸੁਨਿਸ਼ਚਿਤ ਕਰਕੇ ਕੀਤੀ ਜਾਂਦੀ ਹੈ ਕਿ ਤੁਹਾਨੂੰ ਤੁਹਾਡੇ ਡੇਟਾ ਦੇ ਉਪਯੋਗ ਬਾਰੇ, ਉਸਨੂੰ ਕਿਵੇਂ ਅਤੇ ਕਿਉਂ ਇੱਕਠਾ ਕਰਨਾ ਹੈ, ਬਾਰੇ ਅਰਥਪੂਰਨ ਵਿਕਲਪ ਦਿੱਤੇ ਜਾਣ, ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸਾਡੇ ਸਾਰੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਇੱਕ ਸਹੀ ਫੈਂਸਲਾ ਲੈਣ ਦੇ ਲਈ ਤੁਹਾਡੇ ਕੋਲ ਜ਼ਰੂਰਤ ਦੀ ਸਾਰੀ ਜਾਣਕਾਰੀ ਹੋਵੇ।

ਅਸੀਂ ਹਰ ਰੋਜ਼ ਛੇ ਮੁੱਖ ਸਿਧਾਂਤਾਂ ਵੱਲ ਧਿਆਨ ਦੇ ਕੇ ਤੁਹਾਡੇ ਵਿਸ਼ਵਾਸ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਾਂ:

  • ਨਿਯੰਤਰਣ: ਅਸੀਂ ਆਸਾਨੀ ਨਾਲ ਵਰਤੇ ਜਾਣ ਵਾਲੇ ਸਾਧਨਾਂ ਅਤੇ ਸਪਸ਼ਟ ਚੋਣਾਂ ਰਾਹੀਂ ਤੁਹਾਨੂੰ ਤੁਹਾਡੀ ਗੋਪਨੀਯਤਾ ਦੇ ਨਿਯੰਤਰਣ ਵਿੱਚ ਰੱਖਾਂਗੇ।
  • ਪਾਰਦਰਸ਼ਤਾ: ਅਸੀਂ ਡੇਟਾ ਇਕੱਤਰੀਕਰਣ ਅਤੇ ਵਰਤੋਂ ਬਾਬਤ ਪਾਰਦਰਸ਼ੀ ਰਹਾਂਗੇ ਤਾਂ ਜੋ ਤੁਸੀਂ ਗਿਆਤ ਫੈਸਲੇ ਲੈ ਸਕੋ।
  • ਸੁਰੱਖਿਆ: ਅਸੀਂ ਮਜਬੂਤ ਸੁਰੱਖਿਆ ਅਤੇ ਏਨਕ੍ਰਿਪਸ਼ਨ ਰਾਹੀਂ ਤੁਹਾਡੇ ਦੁਆਰਾ ਸਾਡੇ 'ਤੇ ਭਰੋਸਾ ਕਰਕੇ ਸੌਂਪੇ ਗਏ ਡੇਟਾ ਦੀ ਸੁਰੱਖਿਆ ਕਰਾਂਗੇ।
  • ਮਜਬੂਤ ਕਨੂੰਨੀ ਸੁਰੱਖਿਆਵਾਂ: ਅਸੀਂ ਤੁਹਾਡੇ ਸਥਾਨਕ ਗੋਪਨੀਯਤਾ ਕਨੂੰਨਾਂ ਦਾ ਧਿਆਨ ਰੱਖਾਂਗੇ ਅਤੇ ਇੱਕ ਮੌਲਿਕ ਮਾਨਵੀ ਅਧਿਕਾਰ ਵਜੋਂ ਤੁਹਾਡੀ ਗੋਪਨੀਯਤਾ ਦੀ ਕਨੂੰਨੀ ਰੱਖਿਆ ਲਈ ਲੜਾਂਗੇ।
  • ਕੋਈ ਸਮੱਗਰੀ-ਅਧਾਰਿਤ ਟਾਰਗੈਟਿੰਗ ਨਹੀਂ: ਅਸੀਂ ਤੁਹਾਨੂੰ ਇਸ਼ਤਿਹਾਰ ਟੀਚਾ ਕਰਨ ਲਈ ਤੁਹਾਡੇ ਈਮੇਲ, ਚੈਟ, ਫਾਈਲਾਂ ਜਾਂ ਹੋਰ ਨਿੱਜੀ ਸਮੱਗਰੀ ਦੀ ਵਰਤੋਂ ਨਹੀਂ ਕਰਾਂਗੇ।
  • ਤੁਹਾਨੂੰ ਹੋਣ ਵਾਲੇ ਫਾਇਦੇ: ਜਦੋਂ ਅਸੀਂ ਡੇਟਾ ਇਕੱਤਰ ਕਰਾਂਗੇ, ਅਸੀਂ ਇਸਦੀ ਵਰਤੋਂ ਤੁਹਾਡੇ ਫਾਇਦੇ ਲਈ ਅਤੇ ਤੁਹਾਡੇ ਤਜਰਬਿਆਂ ਨੂੰ ਬਿਹਤਰ ਬਣਾਉਣ ਲਈ ਕਰਾਂਗੇ।

ਇਹ ਸਿਧਾਂਤ ਗੋਪਨੀਯਤਾ ਬਾਰੇ Microsoft ਦੇ ਦ੍ਰਿਸ਼ਟੀਕੋਣ ਦੀ ਬੁਨਿਆਦ ਬਣਾਉਂਦੇ ਹਨ ਅਤੇ ਸਾਡੇ ਦੁਆਰਾ ਆਪਣੇ ਉਤਪਾਦਾਂ ਅਤੇ ਸੇਵਾਵਾਂ ਬਣਾਉਣ ਦੇ ਤਰੀਕੇ ਨੂੰ ਆਕਾਰ ਦੇਣਾ ਜਾਰੀ ਰੱਖਣਗੇ। ਏਨਟਰਪ੍ਰਾਈਜ਼ ਅਤੇ ਵਪਾਰ ਗਾਹਕਾਂ ਲਈ, ਇਸ ਬਾਰੇ ਪਤਾ ਕਰਨ ਲਈ ਕਿ ਅਸੀਂ Microsoft ਬੱਦਲ ਵਿੱਚ ਤੁਹਾਡੇ ਡੇਟਾ ਦੀ ਰੱਖਿਆ ਕਿਵੇਂ ਕਰਦੇ ਹਾਂ, Microsoft ਵਿਸ਼ਵਾਸ ਕੇਂਦਰ ਨੂੰ ਚੈਕ ਕਰੋ।

ਇਸ ਵੈਬਸਾਈਟ ਦੇ ਬਾਕੀ ਹਿੱਸੇ 'ਚ, ਤੁਸੀਂ ਵਧੇਰੀ ਜਾਣਕਾਰੀ ਅਤੇ ਕੰਟ੍ਰੋਲਸ ਲਈ ਲਿੰਕਸ ਵੇਖੋਗੇ ਤਾਂ ਜੋ ਤੁਸੀਂ ਆਪਣੇ ਲਈ ਸਹੀ ਫੈਸਲੇ ਲੈ ਸਕੋ। ਅਸੀਂ ਸੁਧਾਰ ਲਈ ਲਗਾਤਾਰ ਕੰਮ ਕਰ ਰਹੇ ਹਾਂ, ਇਸ ਲਈ ਜੇਕਰ ਗੋਪਨੀਯਤਾ ਸੰਬੰਧੀ ਤੁਹਾਨੂੰ ਸਾਡੇ ਉਤਪਾਦਾਂ ਜਾਂ ਸੇਵਾਵਾਂ ਵਿੱਚ ਕੁਝ ਅਜਿਹਾ ਮਿਲਦਾ ਹੈ, ਜਿਸ ਬਾਰੇ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੀ ਉਮੀਦ ਅਨੁਸਾਰ ਕੰਮ ਨਹੀਂ ਕਰ ਰਿਹਾ, ਤਾਂ ਕਿਰਪਾ ਕਰਕੇ ਸਾਨੂੰ ਦੱਸੋ


Microsoft ਕਿਸ ਪ੍ਰਕਾਰ ਦਾ ਡੇਟਾ ਇੱਕਠਾ ਕਰਦਾ ਹੈ?

Microsoft ਅਜਿਹਾ ਡੇਟਾ ਇੱਕਠਾ ਕਰਦਾ ਹੈ ਜਿਸ ਨਾਲ ਤੁਹਾਨੂੰ ਜ਼ਿਆਦਾ ਕੰਮ ਕਰਨ ਵਿੱਚ ਮਦਦ ਮਿਲਦੀ ਹੈ। ਇਹ ਕਰਨ ਲਈ, ਅਸੀਂ ਇੱਕਠਾ ਕੀਤੇ ਡੇਟਾ ਦੀ ਵਰਤੋਂ ਸਾਡੇ ਸੌਫਟਵੇਅਰ, ਸੇਵਾਵਾਂ, ਅਤੇ ਡਿਵਾਇਸ ਵਿੱਚ ਸੁਧਾਰ ਕਰਨ, ਤੁਹਾਨੂੰ ਵਿਅਕਤੀਗਤ ਅਨੁਭਵ ਪ੍ਰਦਾਨ ਕਰਨ, ਅਤੇ ਤੁਹਾਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਕਰਦੇ ਹਾਂ। ਅਸੀਂ ਜੋ ਡੇਟਾ ਇੱਕਠਾ ਕਰਦੇ ਹਾਂ ਉਸ ਦੀਆਂ ਕੁਝ ਸਭ ਤੋਂ ਆਮ ਸ਼੍ਰੇਣੀਆਂ ਹਨ।

ਵੈਬ ਬ੍ਰਾਉਜ਼ਿੰਗ ਅਤੇ ਔਨਲਾਈਨ ਖੋਜ

ਵੈਬ ਬ੍ਰਾਉਜ਼ਿੰਗ ਅਤੇ ਖੋਜਾਂ ਕਰਦੀ ਹੋਈ ਔਰਤ

ਹੋਰ ਖੋਜ ਇੰਜਨਾਂ ਦੀ ਤਰਾਂ, ਅਸੀਂ ਤੁਹਾਡੇ ਖੋਜ ਇਤਿਹਾਸ, ਅਤੇ ਹੋਰ ਲੋਕਾਂ ਤੋਂ ਇਕੱਤਰ ਕੀਤੇ ਖੋਜ ਇਤਿਹਾਸ ਦੀ ਵਰਤੋਂ, ਤੁਹਾਨੂੰ ਬਿਹਤਰ ਖੋਜ ਪਰਿਣਾਮ ਦੇਣ ਲਈ ਕਰਦੇ ਹਾਂ। ਵੈਬ ਬ੍ਰਾਉਜ਼ਿੰਗ ਦੀ ਗਤੀ ਵਧਾਉਣ ਲਈ, Microsoft ਵੈਬ ਬ੍ਰਾਉਜ਼ਰ ਤੁਸੀਂ ਜੋ ਖੋਲ੍ਹਣਾ ਚਾਹੁੰਦੇ ਹੋ ਉਸਦਾ ਅਨੁਮਾਨ ਲਗਾਉਣ ਲਈ, ਬ੍ਰਾਉਜ਼ਿੰਗ ਇਤਿਹਾਸ ਇੱਕਠਾ ਕਰ ਸਕਦੇ ਹਨ ਅਤੇ ਉਸਦੀ ਵਰਤੋਂ ਕਰ ਸਕਦੇ ਹਨ। Cortana ਤੁਹਾਡੇ ਬ੍ਰਾਉਜ਼ਿੰਗ ਅਤੇ ਖੋਜ ਇਤਿਹਾਸ ਦੇ ਆਧਾਰ 'ਤੇ ਵਿਅਕਤੀਗਤ ਸਿਫਾਰਸ਼ਾਂ ਪ੍ਰਦਾਨ ਕਰ ਸਕਦੀ ਹੈ।

ਤੁਸੀਂ ਚੁਣ ਸਕਦੇ ਹੋ ਕਿ ਤੁਹਾਡੇ ਬ੍ਰਾਉਜ਼ਿੰਗ ਇਤਿਹਾਸ ਤੁਹਾਡੀਆਂ Windows ਗੋਪਨੀਯਤਾ ਸੈਟਿੰਗਾਂ ਪ੍ਰਤੀਕਿਰਿਆ ਅਤੇ ਸਮੱਸਿਆ ਸੰਕੇਤ ਸੈਟਿੰਗ ਰਾਹੀਂ ਇਕੱਤਰ ਕੀਤੀ ਜਾ ਰਹੀ ਹੈ ਜਾਂ ਨਹੀਂ। ਤੁਸੀਂ Cortana ਅਤੇ Microsoft Edge ਸੈਟਿੰਗਾਂ ਵਿੱਚ ਪ੍ਰਬੰਧਿਤ ਕਰ ਸਕਦੇ ਹੋ ਕਿ Cortana ਨੂੰ ਤੁਹਾਡੇ ਖੋਜ ਅਤੇ ਬ੍ਰਾਉਜ਼ਿੰਗ ਇਤਿਹਾਸ ਦਾ ਐਕਸੈਸ ਹੈ ਜਾਂ ਨਹੀਂ।

ਉਹ ਸਥਾਨ ਜਿੱਥੇ ਤੁਸੀਂ ਜਾਂਦੇ ਹੋ

ਇੱਕ ਆਈਸ ਕ੍ਰੀਮ ਸਟੋਰ ਦੁਆਰਾ ਕਾਰ ਡ੍ਰਾਈਵਿੰਗ

ਤੁਸੀਂ ਜਿਹੜੇ ਸਥਾਨਾਂ ਤੇ ਜਾਣਾ ਚਾਹੁੰਦੇ ਹੋ, ਉਥੇ ਜਾਣ ਦੀਆਂ ਦਿਸ਼ਾਵਾਂ ਪ੍ਰਦਾਨ ਕਰਨ ਵਿੱਚ ਅਤੇ ਤੁਸੀਂ ਜਿੱਥੇ ਹੋ ਉਸ ਸਥਾਨ ਨਾਲ ਸੰਬੰਧਿਤ ਜਾਣਕਾਰੀ ਦਿਖਾਉਣ ਵਿੱਚ ਸਥਾਨ ਜਾਣਕਾਰੀ ਸਾਡੀ ਮਦਦ ਕਰਦੀ ਹੈ। ਇਸ ਦੇ ਲਈ, ਅਸੀਂ ਤੁਹਾਡੇ ਦੁਆਰਾ ਪ੍ਰਦਾਨ ਕੀਤੇ ਸਥਾਨਾਂ ਦੀ ਜਾਂ GPS ਜਾਂ IP ਪਤੇ ਦੁਆਰਾ ਪਤਾ ਲਗਾਏ ਸਥਾਨਾਂ ਦੀ ਵਰਤੋਂ ਕਰਦੇ ਹਾਂ।

ਸਥਾਨ ਦਾ ਪਤਾ ਲਗਾਉਣਾ ਸਾਨੂੰ ਤੁਹਾਡੀ ਰੱਖਿਆ ਕਰਨ ਵਿੱਚ ਵੀ ਮਦਦ ਕਰਦਾ ਹੈ। ਉਦਾਹਰਨ ਦੇ ਲਈ, ਜੇਕਰ ਤੁਸੀਂ ਹਮੇਸ਼ਾਂ ਟੋਕਯੋ ਤੋਂ ਦਾਖਲ ਹੋਣਾ ਕਰਦੇ ਹੋ, ਅਤੇ ਅਚਾਨਕ ਤੁਸੀਂ ਲੰਡਨ ਤੋਂ ਸਾਈਨ ਇਨ ਕਰ ਰਹੇ ਹੋ, ਤਾਂ ਅਸੀਂ ਯਕੀਨੀ ਬਣਾਉਣ ਲਈ ਚੈਕ ਕਰ ਸਕਦੇ ਹਾਂ ਕਿ ਇਹ ਤੁਸੀਂ ਹੀ ਹੋ।

ਤੁਸੀਂ ਸੈਟਿੰਗ > ਗੋਪਨੀਯਤਾ > ਸਥਾਨ 'ਤੇ ਜਾ ਕੇ ਆਪਣੇ ਡਿਵਾਈਸ ਲਈ ਸਥਾਨ ਸੇਵਾਵਾਂ ਨੂੰ ਬੰਦ ਜਾਂ ਚਾਲੂ ਕਰ ਸਕਦੇ ਹੋ। ਇੱਥੋਂ ਤੁਸੀਂ ਇਹ ਵੀ ਚੁਣ ਸਕਦੇ ਹੋ ਕਿ Microsoft Store ਦੀਆਂ ਕਿਹੜੀਆਂ ਐਪਲੀਕੇਸ਼ਨਾਂ ਕੋਲ ਤੁਹਾਡੇ ਸਥਾਨ ਅਤੇ ਤੁਹਾਡੇ ਡਿਵਾਇਸ ਵਿੱਚ ਸਟੋਰ ਕੀਤੇ ਸਥਾਨ ਇਤਿਹਾਸ ਨੂੰ ਪ੍ਰਬੰਧਿਤ ਕਰਨ ਲਈ ਐਕਸੈਸ ਹੈ।

ਉਹ ਸਥਾਨ ਡੇਟਾ ਦੇਖਣ ਅਤੇ ਹਟਾਉਣ ਲਈ ਜੋ ਤੁਹਾਡੇ Microsoft ਖਾਤੇ ਨਾਲ ਜੋੜਿਆ ਗਿਆ ਹੈ, account.microsoft.com \'ਤੇ ਜਾਓ।

ਡੇਟਾ ਜੋ ਸਾਨੂੰ ਨਿੱਜੀ ਤੌਰ 'ਤੇ ਤੁਹਾਡੀ ਸਹਾਇਤਾ ਕਰਨ ਵਿੱਚ ਮਦਦ ਕਰਦਾ ਹੈ

ਇੱਕ ਫੁਟਪਾਥ 'ਤੇ ਫ਼ੋਨ ਵੱਲ ਦੇਖਦਾ ਹੋਇਆ ਇੱਕ ਆਦਮੀ

ਟ੍ਰੈਫ਼ਿਕ ਤੋਂ ਬਚਣ ਲਈ, ਸਾਲ-ਗਿਰ੍ਹਾ ਯਾਦ ਰੱਖਣ ਲਈ, ਆਪਣੀ ਸੰਪਰਕ ਸੂਚੀ ਵਿੱਚ ਸਹੀ “Jennifer” ਨੂੰ ਟੈਕਸਟ ਕਰਨ ਲਈ, ਅਤੇ ਆਮ ਤੌਰ 'ਤੇ ਹੋਰ ਵੀ ਬਹੁਤ ਕੁਝ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ, Cortana ਲਈ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਨੂੰ ਕੀ ਪਸੰਦ ਹੈ, ਤੁਹਾਡੇ ਕੈਲੰਡਰ ਉੱਤੇ ਕੀ ਜਾਣਕਾਰੀ ਹੈ, ਅਤੇ ਤੁਸੀਂ ਕਿਸ ਨਾਲ ਕੋਈ ਕੰਮ ਕਰਨਾ ਚਾਹੁੰਦੇ ਹੋ। ਜਦੋਂ ਤੁਸੀਂ ਕੀਬੋਰਡ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ ਜੋ ਬੋਲਦੇ ਹੋ ਜਾਂ ਦਸਤਾਵੇਜਾਂ ਅਤੇ ਟੈਕਸਟ ਸੰਦੇਸ਼ਾਂ ਵਿੱਚ ਲਿੱਖਦੇ ਹੋ, ਉਸ ਦਾ ਅਨੁਵਾਦ ਕਰਨ ਵਿੱਚ ਮਦਦ ਕਰਨ ਲਈ ਅਸੀਂ ਤੁਹਾਡੀ ਆਵਾਜ਼ ਜਾਂ ਲਿਖਾਵਟ ਸ਼ੈਲੀਆਂ ਦੀ ਵਰਤੋਂ ਕਰ ਸਕਦੇ ਹਾਂ।

ਆਪਣੀਆਂ Cortana ਦਿਲਚਸਪੀਆਂ ਅਤੇ ਹੋਰ ਡੇਟਾ ਪ੍ਰਬੰਧਿਤ ਕਰੋ

ਫਿਟਨੈਸ ਅਤੇ ਸਿਹਤ

ਇੱਕ ਗਲੀ ਵਿੱਚ ਸਾਈਕਲ ਚਲਾਉਂਦਾ ਹੋਇਆ ਇੱਕ ਆਦਮੀ

Microsoft Health, HealthVault ਅਤੇ Microsoft Band ਵਰਗੇ ਡਿਵਾਈਸ ਤੁਹਾਨੂੰ ਤੁਹਾਡੇ ਸਿਹਤ ਡੇਟਾ ਨੂੰ ਸਮਝਣ ਅਤੇ ਉਸਨੂੰ ਪ੍ਰਬੰਧਿਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਤੁਹਾਡੇ ਡੇਟਾ ਵਿੱਚ ਅਸਲ-ਸਮੇਂ ਦਾ ਡੇਟਾ ਜਿਵੇਂ ਕਿ ਦਿਲ ਦੀ ਦਰ ਅਤੇ ਰੌਜ਼ਾਨਾ ਚੱਲੇ ਕਦਮਾਂ ਦਾ ਡੇਟਾ ਸ਼ਾਮਲ ਹੋ ਸਕਦਾ ਹੈ। ਜੇਕਰ ਤੁਸੀਂ ਉਸ ਡੇਟਾ ਨੂੰ ਸਟੋਰ ਕਰਨ ਲਈ HealthVault ਨੂੰ ਚੁਣਦੇ ਹੋ ਤਾਂ ਇਹ ਤੁਹਾਡੇ ਸਿਹਤ ਰਿਕਾਰਡ ਵੀ ਸ਼ਾਮਲ ਕਰ ਸਕਦਾ ਹੈ। HealthVault ਤੁਹਾਨੂੰ ਤੁਹਾਡੀ ਦੇਖਭਾਲ ਕਰਨ ਵਾਲਿਆਂ ਨਾਲ ਵੀ ਸਿਹਤ ਰਿਕਾਰਡ ਸਾਂਝਾ ਕਰੋ ਕਰਨ ਦੀ ਇਜਾਜ਼ਤ ਦਿੰਦਾ ਹੈ।

ਡੇਟਾ ਜਿਸਦੀ ਵਰਤੋਂ ਅਸੀਂ ਹੋਰ ਦਿਲਚਸਪ ਵਿਗਿਆਪਨ ਦਿਖਾਉਣ ਲਈ ਕਰਦੇ ਹਾਂ

ਇੱਕ ਗਲੀ ਵਿੱਚ ਤੁਰਦੀ ਹੋਈ ਇੱਕ ਔਰਤ

ਕੁਝ Microsoft ਸੇਵਾਵਾਂ ਵਿਗਿਆਪਨਾਂ ਦੁਆਰਾ ਸਮਰਥਿਤ ਹਨ। ਅਜਿਹੇ ਵਿਗਿਆਪਨ ਦਿਖਾਉਣ ਲਈ ਜਿਨ੍ਹਾਂ ਵਿੱਚ ਤੁਸੀਂ ਦਿਲਚਸਪੀ ਲੈ ਸਕਦੇ ਹੋ, ਅਸੀਂ ਸਥਾਨ, Bing ਵੈਬ ਖੋਜਾਂ, ਤੁਹਾਡੇ ਦੁਆਰਾ ਦੇਖੇ Microsoft ਜਾਂ ਇਸ਼ਤਿਹਾਰਦਾਤਾ ਦੇ ਵੈਬ ਪੰਨੇ, ਜਨਸੰਖਿਆ ਦੇ ਖਾਸ ਹਿੱਸੇ ਨਾਲ ਸੰਬੰਧਿਤ ਡੇਟਾ, ਅਤੇ ਤੁਹਾਡੇ ਦੁਆਰਾ ਪਸੰਦ ਕੀਤੀਆਂ ਚੀਜ਼ਾਂ ਆਦਿ ਨਾਲ ਸੰਬੰਧਿਤ ਡੇਟਾ ਦਾ ਉਪਯੋਗ ਕਰਦੇ ਹਾਂ। ਤੁਸੀਂ ਈਮੇਲ, ਚੈਟ, ਵੀਡੀਓ ਕਾਲ ਜਾਂ ਵੌਇਸ ਮੇਲ ਵਿੱਚ ਜੋ ਕੁਝ ਵੀ ਬੋਲਦੇ ਹੋ, ਜਾਂ ਤੁਹਾਡੇ ਦਸਤਾਵੇਜ਼ਾਂ, ਫੋਟੋਆਂ ਜਾਂ ਹੋਰ ਵਿਅਕਤੀਗਤ ਫਾਈਲਾਂ ਵਿੱਚ ਜੋ ਕੁਝ ਵੀ ਹੈ, ਉਸਦੀ ਵਰਤੋਂ ਅਸੀਂ ਤੁਹਾਨੂੰ ਵਿਗਿਆਪਨਾਂ ਦਾ ਨਿਸ਼ਾਨਾਂ ਬਣਾਉਣ ਲਈ ਨਹੀਂ ਕਰਦੇ।

Microsoft ਨੂੰ ਤੁਹਾਡੀ ਦਿਲਚਸਪੀ 'ਤੇ ਆਧਾਰਿਤ ਵਿਗਿਆਪਨ ਦਿਖਾਉਣ ਤੋਂ ਰੋਕਣ ਦੇ ਲਈ, ਸਾਡੇ ਔਨਲਾਈਨ ਵਿਗਿਆਪਨ ਨਿਯੰਤਰਣ ਦੀ ਵਰਤੋਂ ਕਰੋ। ਤੁਹਾਨੂੰ ਫਿਰ ਦੀ ਵਿਗਿਆਪਨ ਦਿਖਾਈ ਦੇਣਗੇ, ਪਰ ਉਹ ਸ਼ਾਇਦ ਤੁਹਾਨੂੰ ਦਿਲਚਸਪ ਨਾ ਲੱਗਣ।

ਸਾਈਨ-ਇਨ ਅਤੇ ਭੁਗਤਾਨ ਡੇਟਾ

ਕੌਫੀ ਲਈ ਭੁਗਤਾਨ ਕਰ ਰਿਹਾ ਆਦਮੀ

ਆਪਣੇ ਖੁਦ ਦੇ Microsoft ਖਾਤੇ ਲਈ ਸਾਈਨ ਅਪ ਕਰਨ ਨਾਲ ਤੁਹਾਨੂੰ ਔਨਲਾਈਨ ਸੇਵਾਵਾਂ ਜਿਵੇਂ ਕਿ ਸਟੋਰੇਜ ਅਤੇ ਪਰਿਵਾਰ ਸੈਟਿੰਗਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਮਿਲਦੀ ਹੈ, ਅਤੇ ਕਈ ਡਿਵਾਈਸਾਂ 'ਤੇ ਆਪਣੀਆਂ ਸੈਟਿੰਗਾਂ ਨੂੰ ਸਿੰਕ ਵਿੱਚ ਰੱਖਣ ਵਿੱਚ ਮਦਦ ਮਿਲਦੀ ਹੈ। ਜਦੋਂ ਤੁਸੀਂ ਆਪਣੇ ਖਾਤੇ ਵਿੱਚ ਭੁਗਤਾਨ ਡੇਟਾ ਜੋੜਦੇ ਹੋ, ਐਪਸ, ਸਬਸਕ੍ਰਿਪਸ਼ਨ, ਫਿਲਮਾਂ, TV, ਅਤੇ ਗੇਮਾਂ ਪ੍ਰਾਪਤ ਕਰਨਾ ਤੁਹਾਡੇ Windows 10 ਡਿਵਾਈਸਾਂ 'ਤੇ ਸੌਖਾ ਹੈ।

ਆਪਣੇ ਪਾਸਵਰਡ ਨੂੰ ਗੁਪਤ ਰੱਖਣ ਨਾਲ, ਅਤੇ ਅਤਿਰਿਕਤ ਸੁਰੱਖਿਆ ਜਾਣਕਾਰੀ ਜਿਵੇਂ ਕਿ ਫ਼ੋਨ ਨੰਬਰ ਜਾਂ ਈਮੇਲ ਪਤਾ ਜੋੜਨ ਨਾਲ, ਤੁਹਾਨੂੰ ਆਪਣੀਆਂ ਫਾਈਲਾਂ, ਕ੍ਰੈਡਿਟ ਕਾਰਡ, ਬ੍ਰਾਉਜ਼ਿੰਗ ਇਤਿਹਾਸ, ਸਥਾਨ ਜਾਣਕਾਰੀ ਨੂੰ ਹੋਰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲਦੀ ਹੈ।

ਪਾਸਵਰਡਾਂ, ਸੁਰੱਖਿਆ ਜਾਣਕਾਰੀ, ਅਤੇ ਭੁਗਤਾਨ ਚੋਣਾਂ ਨੂੰ ਅਪਡੇਟ ਕਰਨ ਲਈ, Microsoft ਖਾਤਾ ਵੈਬਸਾਈਟ 'ਤੇ ਜਾਓ।

ਡਿਵਾਈਸ ਦੇ ਸੈਂਸਰਾਂ ਤੋਂ ਮਿਲਣ ਵਾਲੀ ਜਾਣਕਾਰੀ

ਕਨੈਕਟ ਕੀਤੇ ਹੋਏ ਡਿਵਾਈਸਿਸ ਨਾਲ ਇੱਕ ਸੋਫੇ 'ਤੇ ਬੈਠਾ ਆਦਮੀ

ਜਿਵੇਂ ਕਿ ਹਰ ਆਧੁਨਿਕ ਡਿਵਾਈਸ ਤੋਂ ਉਮੀਦ ਹੁੰਦੀ ਹੈ, ਜ਼ਿਆਦਾਤਰ Windows 10 ਫ਼ੋਨ, ਟੇਬਲੈਟ, ਅਤੇ PC ਦੇ ਵਿੱਚ ਸੈਂਸਰ ਲੱਗੇ ਹੁੰਦੇ ਹਨ—ਜਿਨਾਂ ਦੀ ਮਦਦ ਨਾਲ ਡਿਵਾਈਸ ਨੂੰ ਸੰਸਾਰ ਦਾ ਪਤਾ ਲੱਗਦਾ ਹੈ। ਇਹ ਤੁਹਾਡੇ ਫ਼ੋਨ ਦਾ ਮਾਈਕ੍ਰੋਫੋਨ ਜਾਂ ਐਕਸਲੀਰੋਮੀਟਰ ਹੋ ਸਕਦਾ ਹੈ, ਤੁਹਾਡੇ ਲੈਪਟੌਪ ਦਾ ਫਿੰਗਰਪ੍ਰਿੰਟ ਸਕੈਨਰ, ਅੰਦਰੂਨੀ GPS ਸੈਂਸਰ, ਅਤੇ ਹੋਰ ਵੀ ਕੁਝ ਹੋ ਸਕਦਾ ਹੈ।

Windows 10 ਡਿਵਾਈਸਿਸ ਵਿੱਚ, ਸੈਟਿੰਗ > ਗੋਪਨੀਯਤਾ ਵਿੱਚ ਨਿਯੰਤ੍ਰਿਤ ਕਰਦੇ ਹੋ ਕਿ ਡਿਵਾਈਸ ਅਤੇ ਐਪਲੀਕੇਸ਼ਨਾਂ ਕਿਹੜੇ ਸੈਂਸਰ ਦੀ ਵਰਤੋਂ ਕਰ ਸਕਦੇ ਹਨ।


Windows 10 ਅਤੇ ਤੁਹਾਡੀਆਂ ਔਨਲਾਈਨ ਸੇਵਾਵਾਂ

Windows 10 ਪਛਾਣ ਚਿੰਨ੍ਹ
ਇੱਕ ਡੈਸਕ 'ਤੇ ਲੈਪਟੌਪ ਦੀ ਵਰਤੋਂ ਕਰ ਰਹੀ ਔਰਤ

Windows 10 ਇੱਕ ਕਲਾਉਡ-ਸੰਚਾਲਿਤ ਸੇਵਾ ਹੋਣ ਦੇ ਕਾਰਨ, ਡੇਟਾ ਨਿਰੰਤਰ ਤੁਹਾਡੀ ਰੱਖਿਆ ਕਰਨ ਅਤੇ ਤੁਹਾਡੇ ਤਜ਼ਰਬੇ ਨੂੰ ਸੁਧਾਰਨ ਵਿੱਚ ਸਾਡੀ ਮਦਦ ਕਰਦਾ ਹੈ। ਉਦਾਹਰਨ ਦੇ ਲਈ, ਤੁਹਾਨੂੰ ਔਨਲਾਈਨ ਸੁਰੱਖਿਅਤ ਰੱਖਣ ਦੇ ਲਈ, ਅਸੀਂ Windows 10 ਡਿਵਾਈਸਾਂ ਨੂੰ ਸਵੈਚਲਿਤ ਜਾਣੁ ਮਾਲਵੇਅਰ ਦਾ ਪਤਾ ਲਗਾਉਣ ਲਈ ਸਕੈਨ ਕਰਦੇ ਹਾਂ। ਤੁਹਾਡੇ ਡਿਵਾਈਸ ਨੂੰ ਠੀਕ ਤਰਾਂ ਚੱਲਦਾ ਰੱਖਣ ਦੇ ਲਈ ਅਸੀਂ ਟੈਲੀਮੇਟਰੀ ਦਾ ਵੀ ਉਪਯੋਗ ਕਰਦੇ ਹਾਂ, ਜੋ ਕਿ ਸਾਨੂੰ ਪ੍ਰਾਪਤ ਹੋਣ ਵਾਲੀ ਜਾਣਕਾਰੀ ਹੈ ਜਿਸ ਵਿੱਚ ਤੁਹਾਡੇ Windows 10 ਸਿਸਟਮ ਦੇ ਕੰਮ ਕਰਨ ਬਾਰੇ ਜਾਣਕਾਰੀ ਸ਼ਾਮਲ ਹੁੰਦੀ ਹੈ। ਜੇਕਰ ਅਸੀਂ ਜਾਣਦੇ ਹਾਂ ਕਿ ਕਿਸੇ ਖਾਸ ਤਰਾਂ ਦੇ ਪ੍ਰਿੰਟਰ ਡ੍ਰਾਇਵਰ ਦੇ ਨਾਲ ਕੋਈ ਸਮੱਸਿਆ ਹੈ, ਤਾਂ ਅਸੀਂ ਸਹੀ ਡ੍ਰਾਇਵਰ ਸਿਰਫ ਉਨ੍ਹਾਂ ਲੋਕਾਂ ਨੂੰ ਭੇਜਾਂਗੇ ਜੋ ਉਸ ਤਰਾਂ ਦੇ ਪ੍ਰਿੰਟਰ ਦੀ ਵਰਤੋਂ ਕਰਦੇ ਹਨ।

Windows 10 ਵਿੱਚ ਵਿਅਕਤੀਗਤ ਸੇਵਾਵਾਂ ਅਤੇ ਅਨੁਭਵ ਪ੍ਰਦਾਨ ਕਰਨ ਲਈ ਜਾਣਕਾਰੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਅਸੀਂ ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਪ੍ਰਦਾਨ ਕਰਦੇ ਹਾਂ। ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > ਗੋਪਨੀਯਤਾ > ਪ੍ਰਤੀਕਿਰਿਆ ਅਤੇ ਸਮੱਸਿਆ ਸੰਕੇਤ'ਤੇ ਜਾਕੇ ਮੁਢਲੀ ਟੈਲੀਮੇਟਰੀ ਤੋਂ ਲੈਕੇ ਵਿਅਕਤੀਗਤ ਸੇਵਾਵਾਂ ਹਰ ਚੀਜ਼ ਲਈ ਆਪਣੀਆਂ Windows 10 ਗੋਪਨੀਯਤਾ ਸੈਟਿੰਗਾਂ ਵਿਵਸਥਿਤ ਕਰ ਸਕਦੇ ਹੋ।

ਜਾਣੋ ਕਿ ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਲਈ ਸਾਡਾ ਹਰ ਇੱਕ ਉਤਪਾਦ ਡੇਟਾ ਦੀ ਵਰਤੋਂ ਕਿਵੇਂ ਕਰਦਾ ਹੈ।

Office Office ਪਛਾਣ ਚਿੰਨ੍ਹ

ਕਿਸੇ ਵੀ Office ਐਪ ਵਿੱਚ ਫਾਈਲ > ਵਿਕਲਪ > ਭਰੋਸਾ ਕੇਂਦਰ 'ਤੇ ਜਾ ਕੇ ਗੋਪਨੀਯਤਾ ਸੈਟਿੰਗਾਂ ਦੇਖੋ।

ਵਿਸ਼ਵਾਸ ਕੇਂਦਰ ਦੀਆਂ ਸੈਟਿੰਗਾਂ

Skype Skype ਪਛਾਣ ਚਿੰਨ੍ਹ

Skype.com 'ਤੇ ਜਾ ਕੇ ਸੰਪਾਦਿਤ ਕਰੋ ਕਿ Skype ਵਿੱਚ ਤੁਹਾਡੀ ਪ੍ਰੋਫਾਈਲ ਅਤੇ ਹੋਰ ਗੋਪਨੀਯਤਾ ਸੈਟਿੰਗਾਂ ਨੂੰ ਕੌਣ ਦੇਖ ਸਕਦਾ ਹੈ।

Skype ਸੈਟਿੰਗਾਂ

OneDrive OneDrive ਪਛਾਣ ਚਿੰਨ੍ਹ

ਤੁਸੀਂ ਨਿਯੰਤ੍ਰਿਤ ਕਰਦੇ ਹੋ ਕਿ OneDrive 'ਤੇ ਤੁਹਾਡੀਆਂ ਫਾਈਲਾਂ ਨੂੰ ਕੌਣ ਦੇਖ ਸਕਦਾ ਹੈ।

ਤੁਹਾਡੀਆਂ ਫਾਈਲਾਂ ਨੂੰ ਸੁਰੱਖਿਅਤ ਰੱਖਣ ਦਾ ਵਧੀਆ ਅਭਿਆਸ

Xbox Xbox ਪਛਾਣ ਚਿੰਨ੍ਹ

ਆਪਣੇ ਕਨਸੋਲ 'ਤੇ ਜਾਂ Xbox.com 'ਤੇ ਆਪਣੀਆਂ Xbox ਗੋਪਨੀਯਤਾ ਸੈਟਿੰਗਾਂ ਨੂੰ ਵਿਵਸਥਿਤ ਕਰੋ।

Xbox ਗੋਪਨੀਯਤਾ ਸੈਟਿੰਗਾਂ

Bing Bing ਪਛਾਣ ਚਿੰਨ੍ਹ

Bing.com 'ਤੇ ਸਾਈਨ ਇਨ ਕਰਕੇ, ਖੋਜ ਸੁਝਾਅ ਬੰਦ ਕਰੋ ਅਤੇ ਹੋਰ ਸੈਟਿੰਗਾਂ ਨੂੰ ਵਿਵਸਥਿਤ ਕਰੋ।

Bing ਗੋਪਨੀਯਤਾ ਸੈਟਿੰਗਾਂ

Cortana Cortana ਪਛਾਣ ਚਿੰਨ੍ਹ

Cortana ਹੋਰ ਚੰਗੀ ਤਰਾਂ ਕੰਮ ਕਰਦੀ ਹੈ ਜਦੋਂ ਉਹ ਤੁਹਾਡੇ ਡਿਵਾਈਸ ਤੋਂ ਅਤੇ ਹੋਰ Microsoft ਸੇਵਾਵਾਂ ਤੋਂ ਤੁਹਾਡੇ ਬਾਰੇ ਕੁਝ ਸਿੱਖ ਸਕਦੀ ਹੈ।

Cortana ਦੀਆਂ ਸੈਟਿੰਗਾਂ